ਕਲਾਨੌਰ, 30 ਸਤੰਬਰ ( ਲਵਪ੍ਰੀਤ ਸਿੰਘ ਖੁਸ਼ੀ ਪੁਰ )- ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਤੇ ਬਲੱਡ ਡੌਨਰਜ ਸੁਸਾਇਟੀ ਗੁਰਦਾਸਪੁਰ ਵਲੋਂ ਦੇਸ਼ ਦੀ ਅਜਾਦੀ ’ਚ ਆਪਣਾ ਯੋਗਦਾਨ ਪਾਊਣ ਵਾਲੇ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੇ 117ਵੇਂ ਜਨਮ ਜਨਮ ਦਿਹਾੜੇ ਮੌਕੇ ਸਥਾਨਕ ਕਸਬੇ ਦੇ ਸ਼ਿਵ ਮੰਦਿਰ ’ਚ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਚ ਵੱਡੀ ਗਿਣਤੀ ਚ ਡੋਨਰਾਂ ਵਲੋ. ਖੂਨਦਾਨ ਕੀਤਾ ਗਿਆ। ਜਾਣਕਾਰੀ ਸਾਂਝੀ ਕਰਦਿਆਂ ਸੁਸਾਇਟੀ ਦੇ ਨੁਮਾਇੰਦਿਆਂ ਗੁਰਸ਼ਰਨਜੀਤ ਸਿੰਘ, ਸੁਖਵਿੰਦਰ ਮੱਲ੍ਹੀ ਨੇ ਦੱਸਿਆ ਕਿ ਸਿਵਲ ਹਸਪਤਾਲ ਬਲੱਡ ਬੈਂਕ ਬਟਾਲਾ ਅਤੇ ਗੁਰਦਾਸਪੁਰ ਦੀਆਂ ਟੀਮਾਂ ਵਲੋ. ਪਹੁੰਚ ਕੇ ਖੂਨ ਇਕੱਤਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 70 ਡੋਨਰਾਂ ਵਲੋ. ਖੂਨਦਾਨ ਕੀਤਾ ਗਿਆ। ਨੁਮਾਇੰਦਿਆਂ ਕਿਹਾ ਕਿ ਬਲੱਡ ਬੈਂਕ ਚ ਖੂਨ ਦੀ ਘਾਟ ਦੇ ਮੱਦੇਨਜ਼ਰ ਇਹ ਕੈਂਪ ਲਗਾਇਆ ਗਿਆ ਹੈ ਅਤੇ ਹਰੇਕ ਤੰਦਰੁਤਸ ਇੰਨਸਾਤ ਨੂੰ ਸਾਲ ਚ 4 ਵਾਰ ਖੂਨਦਾਨ ਕਰਦੇ ਰਹਿਣਾਂ ਚਾਹੀਦਾ ਹੈ। ਕਿਉਕਿ ਖੂਨਦਾਨ ਕਰਨ ਤੋ. 24 ਘੰਟੇ ਦੇ ਅੰਦਰ ਅੰਦਰ ਖੂਨ ਦੀ ਮਨੁੱਖੀ ਸਰੀਰ ਚ ਪੂਰਤੀ ਹੋ ਜਾਂਦੀ ਹੈ ਅਤੇ 3 ਮਹੀਨੇ ਬਾਅਦ ਮਨੁੱਖ ਦੁਬਾਰਾ ਖੂਨਦਾਨ ਕਰ ਸਕਦਾ ਹੈ। ਇਸ ਮੌਕੇ ਤੇ ਡੀ.ਐਮ.ਸੀ. ਡਾ. ਰੋਮੀ ਰਾਜਾ, ਮੈਡਮ ਪੂਜਾ, ਡੈਮ ਪ੍ਰਿਯਾਗੀਤ ਕਲਸੀ, ਐਸਐਚਓ ਮੇਜਰ ਸਿੰਘ , ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ, ਆਦਰਸ਼ ਕੁਮਾਰ ਗੁਰਦਾਸਪੁਰ ਕੋਰ ਕਮੇਟੀ ਮੈਂਬਰ, ਸੁਨੀਲ ਕੁਮਾਰ ਹੰਸ ਗੁਰਦਾਸਪੁਰ ਵਲੋ. ਡੋਨਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਦਾਨਿਸ਼ ਬੇਦੀ, ਪ੍ਰਿੰ. ਸੁਰਿੰਦਰ ਵਰਧਨ, ਦਰਸ਼ਨ ਸਿੰਘ ਪੁਰੇਵਾਲ, ਹਰਕੰਵਲਜੀਤ ਸਿੰਘ ਰੰਧਾਵਾ, ਸੁਰਿੰਦਰ ਮੱਲ੍ਹੀ, ਪਲਵਿੰਦਰ ਸਿੰਘ ਮਾਹਲ, ਡਾ. ਵਰਿੰਦਰ ਬੇਦੀ, ਮੈਡਮ ਪਰਵਿੰਦਰ ਕੌਰ ਵਾਹਲਾ, ਸਤਨਾਮ ਸਿੰਘ, ਹਰਦੀਪ ਸਿੰਘ ਕਾਹਲੋਂ ਬਖਸ਼ੀਵਾਲ, ਕਾਕਾ ਮਹਾਂਦੇਵ, ਸੁਖਨੰਦਨ ਸਿੰਘ ਭਾਰਤੀ, ਹਰਪ੍ਰੀਤ ਸਿੰਘ ਹੈਰੀ, ਮਨਦੀਪ ਕੁਮਾਰ, ਮੋਨੂੰ ਸ਼ਰਮਾਂ, ਹਰੀਸ਼ ਕੁਮਾਰ, ਨਰਿੰਦਰ ਸਿੰਘ, ਮਨਿੰਦਰ ਸਿੰਘ ਸਮੇਤ ਹੋਰ ਸਮਾਜਸੇਵਕ ਵੀ ਹਾਜਰ ਰਹੇ।
Subscribe to Updates
Get the latest creative news from FooBar about art, design and business.